ਮੰਨਦਾ ਸੀ ਜੋ ਰੱਬ ਮੈਨੂੰ, ਪਵਿਤਰ ਆਖਦਾ ਸੀ ਇਸ਼ਕ਼ ਨੂੰ,
ਰੂਹ ਮੇਰੀ ਨੂੰ ਓਹੀ ਜਾਣ ਵੇਲੇ ਦਾਗਦਾਰ ਕਰ ਗਿਆ |
ਨਾ ਜੀਣ ਜੋਗਾ ਛਡਿਆ, ਤੇ ਮੈਨੂੰ ਨਾ ਹੀ ਮਾਰਿਆ,
ਸ਼ਾਤਿਰ ਸੀ ਮੇਰਾ ਦੁਸ਼ਮਣ, ਜੋ ਯਾਰ ਬਣ ਵਾਰ ਕਰ ਗਿਆ |
ਰੱਤ ਦੇ ਵਿਚ ਵੀ ਭਿੱਜਿਆ, ਪਰ ਸਿੱਦ੍ਕੋੰ ਨਾ ਡੋਲਿਆ,
ਅੱਗ ਦੇ ਦਾਮਨ ਨਾਲ ਸ਼ਰਾਰਤ ਦੀਵਾ ਹੈ ਕਰ ਗਿਆ |
ਤਕ਼ਦੀਰ ਕੀ ਬਲਾ ਹੈ, ਉਹ ਹਾਲੇ ਜਾਣਦਾ ਨਹੀਂ ਹੋਣਾ,
ਮਾਂ ਦੀ ਲਾਸ਼ ਕੋਲ ਬੈਠਾ ਜੋ ਮਾਂ-ਮਾਂ ਹੈ ਕਰ ਰਿਹਾ |
ਉਸਦੇ ਸਾਹਸ ਦਾ ਕਿੱਸਾ ਵੀ ਸਮੁੰਦਰ ਨੇ ਹੀ ਸੀ ਲਿਖਣਾ,
ਜ਼ਿੰਦਾ ਨਹੀਂ ਬਚਿਆ ਪਰ ਲਾਸ਼ ਬਣ ਸਮੁੰਦਰ ਵੀ ਤਰ ਗਿਆ |
ਕੰਡਿਆ ਨਾਲ ਸੀ ਭਰਿਆ ਰਸਤਾ, ਤੇ ਪੈਂਡਾ ਵੀ ਲੰਮੇਰਾ,
ਸਾਡਾ ਕੱਲਿਆਂ ਦਾ ਕਾਫਲਾ, ਨਾ ਰੁਕਿਆ, ਬਸ ਚਲਦਾ ਰਿਹਾ |
"ਇਨਾਯਤ"

No comments:
Post a Comment